Subscribe Us

header ads

ਕਲਯੁਗ ਵਿੱਚ ਸੰਸਾਰ ਦਾ ਸੱਚ – ਗੁਰੂ ਨਾਨਕ ਦੇਵ ਜੀ


ਕਲਯੁਗ ਵਿੱਚ ਸੰਸਾਰ ਦਾ ਸੱਚ – ਗੁਰੂ ਨਾਨਕ ਦੇਵ ਜੀ


ਕਲਯੁਗ ਵਿੱਚ ਸੰਸਾਰ ਦਾ ਸੱਚ ‘ਗੁਰੂ ਨਾਨਕ ਦੇਵ ਜੀ ‘ਗੁਰ ਨਾਨਕ ਸਾਹਿਬ ਨੇ ਦੂਰ-ਦੁਰਾਡੇ ਸਫ਼ਰ ਕਰ ਲੋਕਾਈ ਨੂੰ ਇੱਕ ਰੱਬ ਦਾ ਸੁਨੇਹਾ ਦਿੱਤਾ ਜੋ ਆਪਣੀ ਬਣਾਈ ਖ਼ਲਕਤ ਵਿੱਚ ਹਾਦਰ ਅਤੇ ਦਾਇਮ ਸੱਚਾਈ ਦੀ ਹਕ਼ੀਕਤ ਹੈ। ਬਰਾਬਰਤਾ, ਭਾਈਚਾਰਕ ਪਿਆਰ, ਇਤਫ਼ਾਕ, ਚੰਗਿਆਈ ਅਤੇ ਗੁਣਾਂ ਉੱਤੇ ਮਬਨੀ ਉਹਨਾਂ ਨੇ ਇੱਕ ਅਨੋਖਾ ਰੁਹਾਨੀ,

ਸਮਾਜਿਕ ਅਤੇ ਸਿਆਸੀ ਪਲੇਟਫਾਰਮ ਤਿਆਰ ਕੀਤਾ। ਸਿੱਖੀ ਦੇ ਮਾਝ ਗ੍ਰੰਥ, ਗੁਰੂ ਗ੍ਰੰਥ ਸਾਹਿਬ ਵਿੱਚ ਗੁਰ ਨਾਨਕ ਸਾਹਿਬ ਦੇ 974 ਵਾਕ ਸ਼ਾਇਰਾਨਾ ਅੰਦਾਜ਼ ਵਿੱਚ ਦਰਜ ਹਨ, ਜਿਹਨਾਂ ਵਿੱਚੋਂ ਜਪੁਜੀ ਸਾਹਿਬ, ਆਸਾ ਦੀ ਵਾਰ ਅਤੇ ਸਿੱਧ-ਗੋਸਟ ਆਦਿ ਪ੍ਰਮੁ ਹਨ। ਇਹ ਸਿੱਖਾਂ ਦਾ ਯਕੀਨ ਹੈ ਕਿ ਗੁਰ ਨਾਨਕ ਦੀ ਹੁਰਮਤ, ਦਿੱਵਤਾ ਅਤੇ ਧਾਰਮਕ ਇਖਤਿਆਰ ਬਾਅਦ ਵਾਲ਼ੇ ਗੁਰੂਆਂ ਵਿੱਚ ਵੀ ਸ਼ਾਮਿਲ ਸੀ। ਗੁਰੂ ਨਾਨਕ ਸਾਹਿਬ ਜੀ ਦੀ ਸਿੱਖਿਆ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚੋਂ, ਗੁਰਮੁਖੀ ਵਿੱਚ ਦਰਜ ਸ਼ਬਦਾਂ ਤੋਂ ਮਿਲਦੀਆਂ ਹਨ। ਗੁਰੂ ਨਾਨਕ ਦੇਵ ਜੀ ਨੇ ਜਨਮਸਾਖੀਆਂ ਆਪ ਨਹੀਂ ਕਲਮਬੰਦ ਕੀਤੀਆਂ, ਇਹਨਾਂ ਨੂੰ ਉਹਨਾਂ ਦੇ ਮੁਰੀਦਾਂ ਨੇ ਬਾਅਦ ਵਿੱਚ ਇਤਿਹਾਸਕ ਦਰੁਸਤੀ ਬਾਝੋਂ, ਅਤੇ ਗੁਰ ਨਾਨਕ ਦੇ ਅਦਬ ਲਈ ਕਈ ਕਿੱਸੇ ਅਤੇ ਕਲਪ ਅਫ਼ਸਾਨਿਆ ਨਾਲ਼ ਲਿਖਿਆ। ਸਿੱਖੀ ਵਿੱਚ ਗੁਰ ਨਾਨਕ ਦੀਆਂ ਸਿੱਖਿਆਵਾਂ ਨਾਲ਼ ਸਾਰੇ ਸਿੱਖ ਗੁਰੂਆਂ ਸਣੇ, ਕਦੀਮੀ, ਮੌਜੂਦਾ ਅਤੇ ਅਗਾਂਹ ਦੇ ਸਾਰੇ ਮਰਦ ਅਤੇ ਜ਼ਨਾਨੀਆਂ ਦੇ ਵਾਕ ਮਕਬੂਲ ਹਨ, ਜੋ ਬੰਦਗੀ ਰਾਹੀਂ ਇਲਾਹੀ ਇਲਮ ਨੂੰ ਜ਼ਾਹਰ ਕਰਦੇ ਹਨ। ਸਿੱਖੀ ਵਿੱਚ ਗ਼ੈਰ-ਸਿੱਖ ਭਗਤਾਂ ਦੇ ਵਾਕ ਸ਼ਾਮਲ ਹਨ, ਕਈ ਜੋ ਗੁਰ ਨਾਨਕ ਦੇ ਜਨਮ ਤੋਂ ਪਹਿਲਾਂ ਜੀ ਕੇ ਰੁਖ਼ਸਤ ਹੋ ਗਏ, ਅਤੇ ਉਹਨਾਂ ਦੀਆਂ ਸਿੱਖਿਆਵਾਂ ਸਿੱਖ ਗ੍ਰੰਥਾਂ ਵਿੱਚ ਦਰਜ ਹਨ। ਗੁਰੂ ਨਾਨਕ ਦੇਵ ਜੀ ਅਤੇ ਹੋਰ ਸਿੱਖ ਗੁਰੂਆਂ ਨੇ ਭਗਤੀ ਤੇ ਜ਼ੋਰ ਦਿੱਤਾ, ਅਤੇ ਸਿਖਾਇਆ ਕਿ ਆਤਮਕ ਜੀਵਨ ਅਤੇ ਧਰਮ ਨਿਰਪੱਖ ਘਰੇਲੂ ਜੀਵਨ ਇਕ ਦੂਜੇ ਨਾਲ ਜੁੜੇ ਹੋਏ ਹਨ। ਸਿੱਖ ਜਗਤ ਦ੍ਰਿਸ਼ਟੀਕੋਣ ਵਿੱਚ, ਦਿਸਦਾ ਸੰਸਾਰ ਅਨੰਤ ਕਾਇਨਾਤ ਦਾ ਹਿੱਸਾ ਹੈ।ਪ੍ਰਸਿੱਧ ਪਰੰਪਰਾ ਦੁਆਰਾ,ਗੁਰੂ ਨਾਨਕ ਦੇਵ ਜੀ ਦੀ ਸਿੱਖਿਆ ਨੂੰ ਤਿੰਨ ਤਰੀਕਿਆਂ ਨਾਲ ਮੰਨਿਆ ਜਾਂਦਾ ਹੈ:
ਵੰਡ ਛਕੋ : ਦੂਜਿਆਂ ਨਾਲ ਸਾਂਝਾ ਕਰਨਾ, ਉਨ੍ਹਾਂ ਦੀ ਸਹਾਇਤਾ ਕਰੋ ਜਿਨ੍ਹਾਂ ਨੂੰ ਜ਼ਰੂਰਤ ਹੈ। ਕਿਰਤ ਕਰੋ : ਬਿਨਾਂ ਕਿਸੇ ਸ਼ੋਸ਼ਣ ਜਾਂ ਧੋਖਾਧੜੀ ਦੇ ਈਮਾਨਦਾਰੀ ਨਾਲ ਜ਼ਿੰਦਗੀ ਕਮਾਉਣਾ / ਬਿਤਾਉਣਾ। ਨਾਮ ਜਪੋ : ਮਨੁੱਖ ਦੀਆਂ ਪੰਜ ਕਮਜ਼ੋਰੀਆਂ ਨੂੰ ਕਾਬੂ ਕਰਨ ਲਈ ਪ੍ਰਮਾਤਮਾ ਦੇ ਨਾਮ ਦਾ ਸਿਮਰਨ ਕਰਨਾ।

Post a Comment

0 Comments