Subscribe Us

header ads

ਸੁਣੋ ਕਿਵੇਂ ਗਰੀਬ ਬੰਦਾ ਬਣਿਆ ਰਾਜਾ-ਭਾਈ ਸਰਬਜੀਤ ਸਿੰਘ ਲੁਧਿਆਣੇ ਵਾਲੇ


ਸੁਣੋ ਕਿਵੇਂ ਗਰੀਬ ਬੰਦਾ ਬਣਿਆ ਰਾਜਾ-ਭਾਈ ਸਰਬਜੀਤ ਸਿੰਘ ਲੁਧਿਆਣੇ ਵਾਲੇ



ਸੁਣੋ ਕਿਵੇਂ ਗਰੀਬ ਬੰਦਾ ਬਣਿਆ ਰਾਜਾ-ਭਾਈ ਸਰਬਜੀਤ ਸਿੰਘ ਲੁਧਿਆਣੇ ਵਾਲੇ ‘ਦੁਖੁ ਸੁਖੁ ਕਰਤੈ ਧੁਰਿ ਲਿਖਿ ਪਾਇਆ॥ ਦੂਜਾ ਭਾਉ ਆਪ ਵਰਤਾਇਆ॥ (1054)। ਭਾਵ: ਹੇ ਭਾਈ, ਕਰਤਾਰ ਨੇ ਆਪਣੇ ਹੁਕਮ ਨਾਲ ਹੀ ਦੁੱ ਖ ਸੁੱਖ (ਭੋਗਣਾ ਜੀਵਾਂ ਦੇ ਭਾਗਾਂ ਵਿਚ) ਲਿਖ ਕੇ ਪਾ ਦਿੱਤਾ ਹੈ। ਮਾਇਆ ਦਾ ਮੋਹ ਵੀ ਪਰਮਾਤਮਾ ਨੇ ਆਪ ਹੀ ਵਰਤਾਇਆ ਹੋਇਆ ਹੈ।

ਇਸ ਲਈ ਜਦੋਂ ਉਸ ਦੇ ਨਿਯਮ ਨੂੰ ਬਦਲਿਆ ਹੀ ਨਹੀ ਜਾ ਸਕਦਾ (ਦੁੱਖ ਸੁੱਖ ਨਾਲ ਹੀ ਲਿਖੇ ਹਨ) ਤਾਂ ਸਰੀਰਕ ਸੁੱਖਾਂ ਲਈ ਅਰਦਾਸਾਂ, ਬੇਨਤੀਆਂ ਤੇ ਪ੍ਰਾਰਥਨਾਵਾਂ ਕਰਨੀਆਂ ਇੱਕ ਨਿਰਾਰਥ ਕਿਰਿਆ ਹੀ ਸਾਬਤ ਹੁੰਦੀ ਹੈ। ਇਹ ਤਾਂ ਹਰ ਮਨੁੱਖ ਨੂੰ ਵਾਪਰਦੇ ਹਨ ਭਾਵੇਂ ਕਿਸੇ ਨੂੰ ਵੀ ਪੁਛ ਵੇਖੋ: ਜਿਸੁ ਮਾਨੁਖ ਪਹਿ ਕਰਉ ਬੇਨਤੀ ਸੋ ਅਪਨੈ ਦੁਖਿ ਭਰਿਆ॥ (497)। ਭਾਵ: ਹੇ ਭਾਈ, ਜਿਸ ਭੀ ਮਨੁੱਖ ਕੋਲ (ਮੈ ਆਪਣੇ) ਦੁੱਖ ਦੀ ਗਲ ਕਰਦਾ ਹਾਂ, ਉਹ ਅਗੋਂ ਆਪਣੇ ਦੁੱਖ ਨਾਲ ਭਰਿਆ ਦਿਸਦਾ ਹੈ। ਉਹ ਆਪਣੇ ਹੀ ਦੁੱਖਾ ਦਾ ਚਿੱਠਾ ਖੋਲ ਬਹਿੰਦਾ ਹੈ। ਬਾਬਾ ਫਰੀਦ ਜੀ ਦੇ ਬੋਲ ਹਨ ਕਿ: ਫਰੀਦਾ ਮੈ ਜਾਨਿਆ ਦੁਖੁ ਮੁਝ ਕੂ ਦੁਖੁ ਸਬਾਇਆ ਜਗਿ॥ ਊਚੇ ਚੜਿ ਕੈ ਦੇਖਿਆ ਤਾ ਘਰਿ ਘਰਿ ਏਹਾ ਅਗਿ॥ (1382)। ਭਾਵ: ਮੈ ਸਮਝਿਆ ਕਿ ਦੁੱਖ ਸਿਰਫ ਮੈਨੂੰ ਹੀ ਹੈ ਪਰ ਜਦੋਂ ਜ਼ਰਾ ਉਚੇਰਾ ਧਿਆਨ ਮਾਰਿਆ ਤਾਂ ਪਤਾ ਲੱਗਾ ਕਿ ਸਾਰਾ ਸੰਸਾਰ ਹੀ ਦੁਖੀ ਹੈ। ਕਿਉਂਕਿ ਇਹ ਕੁਦਰਤ ਦਾ ਨਿਯਮ ਹੈ। ਇਹਨਾਂ ਬਾਹਰਲੇ ਮਾਇਕੀ ਸਰੀਰਕ ਦੁੱਖਾਂ ਦੀ ਘਬਰਾਹਟ ਤੋਂ ਹੀ ਮਨੁੱਖ ਨੇ ਇਕੱਲੇ ਸੁੱਖ ਲਈ ਬੜੇ ਯਤਨ ਕੀਤੇ। ਜਪ ਤਪ, ਪਾਠ, ਪੂਜਾ, ਭਜਨ, ਚਾਲੀਹੇ ਤੇ ਹੋਰ ਅਨੇਕ ਕਰਮਾਂ ਦੁਆਰਾ ਤਰਲੇ ਕੀਤੇ ਪਰ ਸਫਲਤਾ ਨਾ ਹੋ ਸਕੀ। ਸਰੀਰਕ ਤੇ ਮਾਇਕੀ ਵਕਤੀ ਸੁੱਖਾਂ ਲਈ ਇਸ ਦੀ ਦੁਨਿਆਵੀ ਪਦਾਰਥਾਂ ਦੇ ਰਸਾਂ ਨੂੰ ਭੋਗਣ ਦੀ ਦੌੜ ਵੱਧ ਗਈ ਪਰ ਜਿਤਨੀ ਦੌੜ ਤੇਜ਼ ਹੁੰਦੀ ਗਈ ਉਤਨਾ ਹੀ ਦੁੱਖ ਵਧਦਾ ਗਿਆ। ਅੱਜ ਮਨੁੱਖ ਕੋਲ ਸੁੱਖਾਂ ਦੀਆਂ ਸਹੂਲਤਾਂ ਦਾ ਕੋਈ ਅੰਤ ਨਹੀਪਰ ਆਤਮਕ ਸੁੱਖ ਅੱਜ ਵੀ ਉਤਨਾ ਹੀ ਦੂਰ ਹੈ ਜਿਤਨਾ ਪਹਿਲਾਂ ਸੀ। ਕਿਤੇ ਅਜੇਹਾ ਤਾਂ ਨਹੀ ਕਿ ਸਰੀਰਕ ਤੇ ਮਾਇਕੀ ਸੁੱਖਾਂ ਦੀ ਬਾਹਰਲੀ ਦੌੜ ਹੀ ਦੁੱ ਖਾਂ ਦਾ ਕਾਰਨ ਹੈ? ਗੁਰਬਾਣੀ ਫੁਰਮਾਨ ਹੈ: ਮਾਇਆ ਮੋਹ ਪਰੀਤਿ ਧ੍ਰਿਗੁ ਸੁਖੀ ਨ ਦੀਸੈ ਕੋਇ॥ (46)। ਫਿਟਕਾਰ ਯੋਗ ਮੋਹ ਮਾਇਆ ਵਿੱਚ ਫਸਿਆ ਬੰਦਾ ਕਦੇ ਸਦੀਵੀ ਸੁਖੀ ਨਹੀ ਹੋ ਸਕਦਾ। ਇਹ ਤਾਂ ਰੇਤ ਦੀ ਬਣੀ ਕੰਧ ਵਾਂਗ ਹੀ ਹੈ ਜਿਸਦਾ ਪਤਾ ਨਹੀ ਕਦੋਂ ਢਹਿ ਜਾਣਾ ਹੈ:

Post a Comment

0 Comments